Saturday, November 7, 2009

ਮੁਹੱਬਤ ਪਰਖਦੇ ਨੇ ਲੋਕ -ਹਰਦੇਵ ਗਰੇਵਾਲ

ਗ਼ਜ਼ਲ   -ਹਰਦੇਵ ਗਰੇਵਾਲ



ਮੁਹੱਬਤ ਪਰਖਦੇ ਨੇ ਲੋਕ ਹੁਣ ਤਾਂ ਕੈਲਕੁਲੇਟਰ 'ਤੇ
ਕਿਤੇ ਤਕਸੀਮ ਦੇ ਨੁਕਤੇ, ਕਿਤੇ ਜ਼ਰਬਾਂ ਦੀਆਂ ਬਾਤਾਂ

ਕਦੇ ਯਾਰਾਂ ਦੀ ਯਾਰੀ ਪਿਆਰ ਤੇ ਇਖ਼ਲਾਕ ਸੀ ਯਾਰੋ!
ਹੁਣ ਤਾਂ ਮਤਲਬ ਦੀਆਂ ਗੱਲਾਂ ਕਿਤੇ ਗਰਬਾਂ ਦੀਆਂ ਬਾਤਾਂ

ਪੰਜਾਬੀ ਮੁੱਢ ਤੋਂ ਹੁਣ ਤੀਕ ਅੰਗਰੇਜ਼ੀ ਦੇ ਮਾਰੇ ਨੇ
ਕਿਤੇ ਟੈਂਸਾਂ  ਤੋਂ ਟੈਂਸ਼ਨ ਹੈ ਕਿਤੇ ਵਰਬਾਂ ਦੀਆਂ ਬਾਤਾਂ

ਕਿਤੇ ਤਾਂ ਭੋਇੰ ਦਾ ਮਾਲਿਕ ਗਲ਼ੇ ਤਕ ਕਰਜ਼ ਵਿੱਚ ਡੁੱਬਾ
ਕਿਤੇ ਕਰਦਾ ਫਿਰੇ ਲੱਖਾਂ ਕਿਤੇ ਅਰਬਾਂ ਦੀਆਂ ਬਾਤਾਂ

ਕਦੇ ਧੂਣੀ 'ਤੇ ਢਾਣੀ ਜੁੜਦੀ ਸੀ 'ਹਰਦੇਵ' ਯਾਰਾਂ ਦੀ
ਕਿਤੇ ਸਨ ਦੁੱਲੇ ਦੇ ਕਿੱਸੇ ਕਿਤੇ ਅਰਬਾਂ ਦੀਆਂ ਬਾਤਾਂ

.................

4 comments:

  1. ਮੁਹੱਬਤ ਪਰਖਦੇ ਨੇ ਲੋਕ ਹੁਣ ਤਾਂ ਕੈਲਕੁਲੇਟਰ 'ਤੇ
    ਕਿਤੇ ਤਕਸੀਮ ਦੇ ਨੁਕਤੇ, ਕਿਤੇ ਜ਼ਰਬਾਂ ਦੀਆਂ ਬਾਤਾਂ


    ਵਧੀਆ ਲਿਖਿਆ ਹੈ ਸਾਥੀ ਜੀ। ਜੀਓ

    ReplyDelete
  2. ਮੁਹੱਬਤ ਪਰਖਦੇ ਨੇ ਲੋਕ ਹੁਣ ਤਾਂ ਕੈਲਕੁਲੇਟਰ 'ਤੇ
    ਕਿਤੇ ਤਕਸੀਮ ਦੇ ਨੁਕਤੇ, ਕਿਤੇ ਜ਼ਰਬਾਂ ਦੀਆਂ ਬਾਤਾਂ

    Hardev ji bahut sohni nazm .....!!

    ReplyDelete
  3. HELLO! BRO. VERY NICE. BHUT SOHNA LIKHEYA HAI..

    ReplyDelete
  4. ihii hai reet jeewan di kade dhup hai kade chhaawaan
    kite qarbaaN diyaaN baataaN ,kite karbaaN diyaan baataan

    khoob janaab;waqtaan de haan di ghazal

    ReplyDelete