Friday, September 18, 2009

ਕਮਦਿਲਾਂ ਨੂੰ ਦਿਲ -ਡਾ. ਜਗਤਾਰ

ਗ਼ਜ਼ਲ   -ਡਾ. ਜਗਤਾਰ



ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ
ਯਾ ਖੁਦਾ ਸਭ ਬੇਘਰਾਂ ਨੂੰ ਘਰ ਦਈਂ

ਹਰ ਸੁਹਾਗਣ ਦਾ ਰਹੇ ਜ਼ਿੰਦਾ ਸੁਹਾਗ ,
ਉਮਰ ਬੀਤੀ ਜਾ ਰਹੀ ਨੂੰ ਵਰ ਦਈਂ

ਤੋਤਲੇ ਬੋਲਾਂ ਦਾ ਰਾਖਾ ਖ਼ੁਦ ਬਣੀਂ ,
ਖ਼ੌਫ ਹਰ ਕਾਤਿਲ ਦੇ ਸੀਨੇ ਭਰ ਦਈਂ

ਹਰ ਸਿਪਾਹੀ ਪਰਤ ਆਵੇ ਜੰਗ 'ਚੋਂ ,
ਖ਼ਾਕ ਚਿਹਰੇ ਫਿਰ ਰੌਸ਼ਨ ਕਰ ਦਈਂ

ਸਾਰਿਆਂ ਦੇਸ਼ਾਂ ਨੂੰ ਬਖਸ਼ੀਂ ਅਮਨ ਤੂੰ ,
ਸਭ ਗੁਲਾਮਾਂ ਨੂੰ ਸੁਤੰਤਰ ਕਰ ਦਈਂ

ਸਭ ਮਰੀਜ਼ਾਂ ਨੂੰ ਮਿਲੇ ਸਬਰੋ-ਕਰਾਰ ,
ਮੁੱਦਤਾਂ ਦੇ ਜ਼ਖ਼ਮ ਸਾਰੇ ਭਰ ਦਈਂ

ਬੇੜੀਆਂ ਤੇ ਝਾਂਜਰਾਂ ਤੋ ਇਸ ਵਰ੍ਹੇ ,
ਮੁਕਤ ਕੈਦੀ , ਕਸਬੀਆ ਨੂੰ ਕਰ ਦਈਂ

....................

3 comments:

  1. DR. JAGTAR DEE KLM DEE TRIF NU SHBDA VICH NAHI BANIA JA SKDA -AKASH DEEP BHIKHI PREET MOBILE 9463374097, 01652275342, 9041270712

    ReplyDelete
  2. ਡਾ ਜਗਤਾਰ ਦੀ ਕਲਮ ਦੀ ਸਿਫਤ ਕਰਨ ਵਾਸਤੇ ਮੇਰੇ ਕੋਲ ਸ਼ਬਦ ਭੰਡਾਰ ਕਾਫੀ ਨਹੀਂ ਅਤੇ ਪੰਜਾਬੀ ਦੀ ਚੜਦੀਕਲਾ ਵਾਸਤੇ ਜੋ ਮਹਾਨ ਯੱਗ ਸਿਰਜਣਾ ਕਰ ਰਹੀ ਹੈ ਉਸ ਦੀ ਤਾਰੀਫ ਕਲਮਬੱਧ ਕਰਨ ਦੇ ਕੋਈ ਕਲਮ ਸਮਰੱਥ ਨਹੀਂ । ਤੁਹਾਡਾ ਆਪਣਾ -ਅਕਾਸ਼ ਦੀਪ ਭੀਖੀ ਪਰੀਤ – ਮੋਬਾਇਲ 9463374097 , 01652275342, 9041270712

    ReplyDelete
  3. ਡਾ ਜਗਤਾਰ ਦੀ ਕਲਮ ਦੀ ਸਿਫਤ ਕਰਨ ਵਾਸਤੇ ਮੇਰੇ ਕੋਲ ਸ਼ਬਦ ਭੰਡਾਰ ਕਾਫੀ ਨਹੀਂ ਅਤੇ ਪੰਜਾਬੀ ਦੀ ਚੜਦੀਕਲਾ ਵਾਸਤੇ ਜੋ ਮਹਾਨ ਯੱਗ ਸਿਰਜਣਾ ਕਰ ਰਹੀ ਹੈ ਉਸ ਦੀ ਤਾਰੀਫ ਕਲਮਬੱਧ ਕਰਨ ਦੇ ਕੋਈ ਕਲਮ ਸਮਰੱਥ ਨਹੀਂ । ਤੁਹਾਡਾ ਆਪਣਾ -ਅਕਾਸ਼ ਦੀਪ ਭੀਖੀ ਪਰੀਤ – ਮੋਬਾਇਲ 9463374097 , 01652275342, 9041270712

    ReplyDelete